ਵਿਕੀਪੀਡੀਆ ਦਾ ਆਲਮੀ ਅਹਿਦਨਾਮਾ : ਸਰਹੱਦਾਂ ‘ਤੇ ਸਾਂਝਾਂ ਦੇ ਪੁਲਾਂ ਦੀ ਉਸਾਰੀ-ਦੋਵੇਂ ਪੰਜਾਬਾੰ ਲਈ ਵਰਦਾਨ

ਇਟਲੀ  ਦੀ ਰਮਣੀਕ ਵਾਦੀ ਵਿੱਚ ਵੱਸੇ ਇੱਕ ਨਿੱਕੇ ਜਿਹੇ ਸ਼ਹਿਰ ਈਸਾਨੋ ਲਾਰੀਓ ਵਿਖੇ ਜੂਨ  2016 ਵਿੱਚ  ਅੰਤਰ ਰਾਸ਼ਟਰੀ ਸਮਾਗਮ ‘ਵਿਕੀਮੀਨੀਆ’ ਦੇ ਉਦਘਾਟਨੀ ਸਮਾਗਮ ਵਿੱਚ ਵਿਕਿਪੀਡਿਆ ਦੇ (ਸਹਿ) ਸੰਸਥਾਪਕ ਸ੍ਰੀ ਜਿੰਮੀ ਵੇਲਜ਼ ਨੇ  ਬੋਲਦੇ ਹੋਏ ਕਿਹਾ ਸੀ ਕਿ “ਵਿਕੀਪੀਡੀਆ ਦਾ ਮਕਸਦ ਦੀਵਾਰਾਂ ਨਹੀਂ ਪੁਲ ਉਸਾਰਨਾ ਹੈ ।”

ਇਹ ਵਿਕੀਪੀਡੀਆ ਦਾ ਬੜਾ ਹੀ ਸਾਰਥਕ ਅਤੇ ਆਲਮੀ ਉਦੇਸ਼ ਹੈ। ਇਸਦਾ ਅਜਿਹੇ ਲੋਕਾਂ ਲਈ ਵਿਸ਼ੇਸ਼ ਮਹੱਤਵ ਹੈ ਜਿਹਨਾ ਦੀ ਜ਼ਬਾਨ ਅਤੇ ਸਭਿਆਚਾਰ ਤਾਂ ਸਾਂਝਾ ਹੈ ਪਰ ਉਂਝ ਉਹ ਵੱਖ ਵੱਖ ਵੰਡੇ ਹੋਏ ਖਿੱਤਿਆਂ ਵਿੱਚ ਵੱਸ ਰਹੇ ਹਨ।ਭਾਰਤ ਅਤੇ ਪਾਕਿਸਤਾਨ ਦੇ ਪੰਜਾਬਾੰ ਦੇ ਖਿੱਤੇ ਅਤੇ ਇਹਨਾ ਵਿੱਚ ਵੱਸਣ ਵਾਲੇ ਲੋਕ ਇਸ ਸ਼੍ਰੇਣੀ ਵਿੱਚ ਆਉਂਦੇ ਹਨ।

ਵਿਕੀਪੀਡੀਆ ਦੀ ਆਮਦ ਅਤੇ ਸੰਭਾਵਨਾਵਾਂ   

ਇਸ ਸਦੀ ਦੇ ਸ਼ੁਰੂ ਵਿੱਚ ਵਿਕੀਪੀਡੀਆ ਦੀ ਹੋਂਦ ਤੋਂ ਬਾਅਦ ਇਸਦੀ ਆਮਦ ਨੂੰ ਪੰਜਾਬ ਵਰਗੇ ਖਿੱਤਿਆਂ ਲਈ  ਵਰਦਾਨ ਕਿਹਾ ਜਾ ਸਕਦਾ ਹੈ ਕਿਓਂਕਿ ਵਿਕੀਪੀਡੀਆ ਧਰਾਤਲੀ ਤੌਰ ਤੇ ਵੰਡੇ ਹੋਏ ਖਿੱਤਿਆਂ ਨੂੰ  ਇੰਟਰਨੈਟ ਅਧਾਰਤ ਡਿਜੀਟਲ ਸਾਧਨਾ ਰਾਹੀਂ ਜੋੜਨ ਦਾ ਸਮਰੱਥ ਅਤੇ ਕਾਰਗਰ ਵਸੀਲਾ ਸਾਬਤ ਹੋ ਰਿਹਾ ਹੈ।ਇਸਦਾ ਇਕ  ਚੰਗਾ ਪੱਖ ਇਹ ਵੀ ਹੈ ਕਿ ਇਹ ਲੋਕਾਂ ਵੱਲੋਂ ਹੀ  ਲੋਕਾਂ ਲਈ  ਤਿਆਰ ਕੀਤਾ ਜਾਂਦਾ ਹੈ।ਪਰ ਹੁਣ ਤੱਕ ਪੰਜਾਬ ਦੇ ਲੋਕਾਂ ਨੇ ਸੀਮਤ ਹੱਦ ਤੱਕ ਹੀ ਇਸਦੀ ਮਹੱਤਤਾ ਨੂੰ ਜਾਣਿਆ ਹੈ ਅਤੇ ਇਸਦਾ ਲਾਹਾ ਲਿਆ ਹੈ ।ਭਾਵੇਂ ਪੰਜਾਬੀ ਵਿੱਚ ਇਸ ਸਮੇਂ  ਦੋ ਵਿਕੀਪੀਡੀਆ ਹਨ ਪਰ ਇਹਨਾ  ਅਜੇ ਬਹੁਤ ਘੱਟ ਸਮੱਗਰੀ ਹੈ ਅਤੇ ਜੋ  ਸਮੱਗਰੀ ਉਪਲਭਧ ਵੀ ਹੈ ਉਸ ਵਿੱਚੋ  ਵੀ ਜਿਆਦਾ ਗੈਰ ਮਿਆਰੀ ਹੈ ।ਭਾਰਤੀ ਪੰਜਾਬ ਦੇ ਗੁਰਮੁਖੀ ਲਿੱਪੀ ਦੇ ਵਿਕਿਪੀਡਿਆ ਤੇ ਇਸ ਸਮੇਂ ਕੇਵਲ 24 ਹਜ਼ਾਰ ਦੇ ਕਰੀਬ ਅਤੇ ਪਾਕਿਸਤਾਨ ਪੰਜਾਬ ਦੇ ਸ਼ਾਹਮੁਖੀ ਲਿੱਪੀ ਵਾਲੇ ਵਿਕੀਪੀਡੀਆ ਤੇ ਲਗਪਗ 43 ਹਜ਼ਾਰ  ਲੇਖ ਹੀ ਹਨ ਜਦ ਕਿ ਅੰਗ੍ਰੇਜ਼ੀ ਵਿੱਚ 53 ਦੇ ਕਰੀਬ ਲੇਖ ਹਨ। ਉਸ ਭਾਸ਼ਾ ਦੀ ਇਹ ਕਾਰਗੁਜ਼ਾਰੀ ਜਿਆਦਾ ਤਸੱਲੀਬਖ਼ਸ਼ ਨਹੀਂ ਕਹਿ ਜਾ ਸਕਦੀ ਜਿਸਦੇ  ਬੋਲਣ ਵਾਲਿਆਂ ਦੀ ਵਿਸ਼ਵ ਵਿੱਚ ਗਿਣਤੀ 13 ਕਰੋੜ ਅਤੇ 10 ਵਾਂ ਦਰਜਾ ਹੋਵੇ।ਪੰਜਾਬੀ ਬੋਲਣ ਵਾਲਿਆਂ ਵਿਚੋਂ ਕਰੀਬ 10 ਕਰੋੜ ਲੋਕ ਤਾਂ ਭਾਰਤੀ ਅਤੇ ਪਾਕਿਸਤਾਨ ਪੰਜਾਬ ਵਿੱਚ ਹੀ ਰਹਿੰਦੇ ਹਨ। ਇਸ ਸਬੰਧੀ ਅਜੇ ਪੂਣੀ ਵੀ ਨਹੀਂ ਕੱਤੀ ਗਈ ਅਤੇ ਬੜਾ ਕੁਝ ਕਰਨ ਦੀ ਲੋੜ ਹੈ।ਜੋ ਸੀਮਤ ਸਮੱਗਰੀ ਦੋਹਾਂ ਪੰਜਾਬਾਂ ਦੇ ਵਿਕਿਪੀਡਿਆਵਾਂ ਤੇ ਹੈ ਉਸ ਨੂੰ ਸਾਂਝਾ ਕਰਨ ਦੇ ਢੰਗ ਤਰੀਕੇ ਲੱਭਣ ਦੀ ਵੀ ਲੋੜ ਹੈ।

ਸਭਿਆਚਾਰਕ ਸਾਂਝ ਦੀਆਂ ਸੰਭਾਵਨਾਵਾਂ :

ਵਿਕੀਪੀਡੀਆ ਰਾਹੀਂ ਸਭਿਆਚਾਰਕ ਅਤੇ ਵਿਰਾਸਤ ਦੀ ਸਾਂਝ ਵਧਾਉਣ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਹਨ। ਵਿਕੀਪੀਡੀਆਦਾ ਇੱਕ ਪ੍ਰੋਜੈਕਟ ਹੈ ਜਿਸਨੂੰ ‘ਕਾਮਨ” ਕਿਹਾ ਜਾਂਦਾ ਹੈ।ਇਹ ਇੱਕ ਫੋਟੋ ਭੰਡਾਰ ਹੈ ਜਿਸ ‘ਤੇ ਦੋਵਾਂ ਪੰਜਾਬਾਂ ਦੇ  ਸਭਿਆਚਾਰ ਅਤੇ ਵਿਰਾਸਤ ਨਾਲ ਸਬੰਧਤ ਵੀਡੀਓਜ਼ ਅਤੇ  ਫੋਟੋਆਂ ਅਪਲੋਡ ਅਤੇ ਸਾਝੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਨਾਲ ਦੋਵੇਂ ਪੰਜਾਬ ਦੇ ਲੋਕ ਆਪਣੀ ਸਾਂਝੀ ਵਿਰਾਸਤ ਨੂੰ ਵੇਖ ਅਤੇ ਮਾਣ ਸਕਣਗੇ।ਇਹ ਉਪਰਾਲਾ ਸਰਹੱਦਾਂ ਕਾਰਣ ਪੈਦਾ ਹੋਈ ਕੁੱੜਤਣ ਘੱਟ ਕਰਨ ਅਤੇ ਸ਼ਾਂਤੀ ਸਹਿਚਾਰ ਅਤੇ ਲੋਕਾਂ ਦੀ ਅਤੇ ਦੋਵੇਂ ਦੇਸਾਂ ਦੀ  ਨੇੜਤਾ ਵਧਾਉਣ ਲਈ ਵੀ ਸਹਾਈ ਹੋਵੇਗਾ।

ਤੱਤ ਸਾਰ :

ਵਿਕੀਪੀਡੀਆ ਸਿਰਫ ਇੱਕ ਵਿਸ਼ਵਕੋਸ਼ ਹੀ ਨਹੀਂ ਹੈ ਬਲਕਿ ਇਹ ਧਾਰਾਤਲੀ ਸਰਹੱਦਾਂ ਉੱਤੇ ਪੁਲ ਬਣਨ ਦਾ ਇੱਕ ਸਾਧਨ ਵੀ  ਹੈ।ਪੰਜਾਬ ਵਰਗੇ ਸਾਂਝੀ ਤਹਿਜ਼ੀਬ ਪਰ ਭਾਰਤ –ਪਾਕ ਦੇ ਅੱਡੋ ਅੱਡ ਖਿੱਤਿਆਂ ਵਿੱਚ ਰਹਿ ਰਹੇ ਪੰਜਾਬੀਆਂ ਲਈ ਇਹ ਸਾਂਝਾਂ ਦੇ ਪੁਲ ਉਸਾਰਨ ਵਾਲਾ  ਵਰਦਾਨ ਸਾਬਤ ਹੋ ਸਕਦਾ ਹੈ।ਪੰਜਬੀਆਂ ਨੂੰ ਇਸ ਦੀ ਮਹੱਤਤਾ ਨੂੰ ਪਹਿਚਾਣਦੇ ਹੋਏ ਇਸ ਆਧੁਨਿਕ ਪਲੇਟਫਾਰਮ ਦੀ ਭਾਸ਼ਾਈ , ਸਭਿਆਚਾਰਕ ਅਤੇ ਵਿਰਾਸਤੀ ਸਾਂਝ ਵਧਾਉਣ ਲਈ ਦੀ ਸੁਯੋਗ ਵਰਤੋਂ ਕਰਨੀ ਚਾਹੀਦੀ ਹੈ ।ਇਸ ਨਾਲ ਜਿੱਥੇ ਇੱਕ ਪਾਸੇ ਲੋਕਾਂ ਦੀ   ਸਭਿਆਚਾਰਕ ਭੁੱਖ ਦੀ ਤ੍ਰਿਪਤੀ ਹੋਵੇਗੀ ਉਥੇ ਦੋਵੇਂ ਦੇਸਾਂ ਅਤੇ ਉਹਨਾ ਦੇ  ਲੋਕਾਂ ਵਿੱਚ ਪ੍ਰੇਮ ਭਾਵਨਾ ਅਤੇ ਸਦਭਾਵਨਾ ਵਧੇਗੀ ਅਤੇ ਸਰਹੱਦਾਂ ਅਤੇ ਜੰਗਾਂ ਦੀ ਪੈਦਾ ਕੀਤੀ ਕੁੜਤਣ ਘਟੇਗੀ।ਇਸ ਸ਼ੁਭ ਕਾਰਜ  ਨੂੰ ਸਭ ਨੂੰ ਇੱਕਜੁੱਟ ਹੋ ਕੇ ਅਮਲੀ ਰੂਪ ਦੇਣ ਦੀ ਲੋੜ ਹੈ।ਇਸ ਵਿੱਚ ਤਜਰਬੇਕਾਰ ਵਿਕਿਪੀਡਿਅਨਾ ਨੂੰ ਵੀ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ । ਵਿਕਿਮੀਡਿਆ ਫਾਊਂਡੇਸ਼ਨ ਨੂੰ ਵੀ ਇਸ ਪ੍ਰੋਜੈਕਟ ਨੂੰ ਵਿਸ਼ੇਸ਼ ਤਰਜੀਹ ਦੇਣੀ ਚਾਹੀਦੀ ਹੈ ਅਤੇ “ਸਰਹੱਦਾਂ ਤੇ ਸਾਂਝਾਂ  ਦੇ ਪੁਲ ਉਸਾਰਨ” ਦੇ ਆਪਣੇ ਹਿਦ ਨੂੰ ਪੂਰਾ ਕਰਨ ਲਈ ਇਹਨਾ ਗਤਿਵਿਧਿਆਂ ਨੂੰ ਹਾਂ ਪੱਖੀ ਹੁੰਗਾਰਾ ਦੇਣਾ ਚਾਹੀਦਾ ਹੈ।

ਵਿਕੀਪੀਡੀਆ ਦੀ ਆਮਦ ਨਾਲ ਮਨੁੱਖੀ ਇਤਿਹਾਸ ਵਿੱਚ ਇੱਕ ਨਵਾਂ ਅਯਾਮ ਜੁੜਿਆ ਹੈ ਕਿ ਜਿਸ ਅਨੁਸਾਰ 21 ਵੀੰ  ਸਦੀ ਵਿੱਚ ਅਸੀਂ ਵੱਖ ਵੱਖ ਦੇਸਾਂ ਦੇ ਨਾਗਰਿਕ ਹੁੰਦੇ ਹੋਏ ਵੀ ਬਤੌਰ ਮਨੁੱਖ ਬਿਨਾ ਸਰਹੱਦਾਂ ਵਾਲੇ ਵਿਸ਼ਵ ਦੇ ਵਾਸੀ ਹੋ ਸਕਦੇ ਹਾਂ।

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s